ਚੰਡੀਗੜ੍ਹ ( ਜਸਟਿਸ ਨਿਊਜ਼ )
ਰਾਜ ਪੱਧਰੀ ਬੈਂਕਰਸ ਕਮੇਟੀ, ਪੰਜਾਬ ਦੀ 174ਵੀਂ ਬੈਠਕ ਸ਼੍ਰੀ ਐੱਮ ਪਰਮਸ਼ਿਵਮ ਕਾਰਜਕਾਰੀ ਨਿਰਦੇਸ਼ਕ, ਪੰਜਾਬ ਨੈਸ਼ਨਲ ਬੈਂਕ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਸਤੰਬਰ 2025 ਤਿਮਾਹੀ ਤੱਕ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਬੈਠਕ ਵਿੱਚ ਸ਼੍ਰੀ ਅਰਵਿੰਦ ਕੁਮਾਰ (ਆਈਏਐੱਸ) ਡਾਇਰੈਕਟਰ ਆਡਿਟ ਅਤੇ ਫਾਈਨੈਂਸ, ਪੰਜਾਬ ਸਰਕਾਰ, ਸ਼੍ਰੀ ਪੰਕਜ ਸੇਤੀਆ ਜਨਰਲ ਮੈਨੇਜਰ, ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ, ਸ਼੍ਰੀ ਵਿਨੋਦ ਕੁਮਾਰ ਆਰਿਆ ਮੁੱਖ ਜਨਰਲ ਮੈਨੇਜਰ, ਨਾਬਾਰਡ, ਸ਼੍ਰੀ ਪਰਮੇਸ਼ ਕੁਮਾਰ ਜਨਰਲ ਮੈਨੇਜਰ ਅਤੇ ਕੋਆਰਡੀਨੇਟਰ ਰਾਜ ਪੱਧਰੀ ਬੈਂਕਰਸ ਕਮੇਟੀ, ਪੰਜਾਬ, ਦੁਆਰਾ ਹਿੱਸਾ ਲਿਆ ਗਿਆ।
ਸ਼੍ਰੀ ਪਰਮੇਸ਼ ਕੁਮਾਰ ਜਨਰਲ ਮੈਨੇਜਰ ਅਤੇ ਕੋਆਰਡੀਨੇਟਰ ਰਾਜ ਪੱਧਰੀ ਬੈਂਕਰਸ ਕਮੇਟੀ, ਪੰਜਾਬ ਦੁਆਰਾ ਦੱਸਿਆ ਗਿਆ ਕਿ ਭਾਰਤ ਸਰਕਾਰ, ਵਿੱਤੀ ਸੇਵਾਵਾਂ ਵਿਭਾਗ, ਵਿੱਤ ਮੰਤਰਾਲੇ ਨਵੀਂ ਦਿੱਲੀ ਦੁਆਰਾ ਵਿੱਤੀ ਸਮਾਵੇਸ਼ ਅਭਿਆਨ ਦੇ ਤਹਿਤ ਸਾਰੇ ਯੋਗ ਲੋਕਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਮਿਤੀ 01.07.2025 ਤੋਂ 30.09.2025 ਤੱਕ ਗ੍ਰਾਮ ਪੰਚਾਇਤ ਪੱਧਰ ‘ਤੇ 3 ਮਹੀਨੇ ਦਾ ਵਿਸ਼ੇਸ਼ ਰਜਿਸਟ੍ਰੇਸ਼ਨ ਅਭਿਆਨ ਚਲਾਇਆ ਗਿਆ, ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਕੈਂਪ ਲਗ ਚੁੱਕੇ ਹਨ। ਹੁਣੇ ਜ਼ਿਲ੍ਹਾ ਪੱਧਰ ‘ਤੇ ਆਪਕੀ ਪੂੰਜੀ-ਆਪਕਾ ਅਧਿਕਾਰ’ ਅਭਿਆਨ ਦੇ ਤਹਿਤ ਅਣ-ਕਲੇਮਡ ਅਸੈੱਟਸ ਦੇ ਤੁਰੰਤ ਨਿਪਟਾਰੇ ਲਈ ਜਨ ਜਾਗਰਣ ਸ਼ਿਵਿਰ (ਜਨਤਕ ਜਾਗਰੂਕਤਾ ਕੈਂਪ) ਆਯੋਜਿਤ ਕੀਤੇ ਜਾ ਰਹੇ ਹਨ।
ਸ਼੍ਰੀ ਐੱਮ ਪਰਮਸ਼ਿਵਮ ਕਾਰਜਕਾਰੀ ਨਿਰਦੇਸ਼ਕ, ਪੰਜਾਬ ਨੈਸ਼ਨਲ ਬੈਂਕ ਦੁਆਰਾ ਦੱਸਿਆ ਗਿਆ ਕਿ ਸਾਰੇ ਬੈਂਕ ਇਕੱਠੇ ਮਿਲ ਕੇ ਕੰਮ ਹੋਏ ਜੂਨ ਤਿਮਾਹੀ ਵਿੱਚ ਸਲਾਨਾ ਲੋਨ ਸਕੀਮ ਵਿੱਚ 1,51,446 ਕਰੋੜ ਦਾ ਲੋਨ ਵੰਡਿਆ ਗਿਆ ਹੈ ਜੋ ਕਿ ਸਲਾਨਾ ਟੀਚੇ ਦਾ 71 ਪ੍ਰਤੀਸ਼ਤ ਹੈ ਅਤੇ ਇਸ ਉਪਲਬਧੀ ਨੂੰ ਹਾਸਲ ਕਰਨ ਦੀ ਵਧਾਈ ਦਿੱਤੀ। ਪੰਜਾਬ ਦਾ ਲੋਨ ਜਮ੍ਹਾਂ ਅਨੁਪਾਤ 63.31 ਪ੍ਰਤੀਸ਼ਤ ਹੈ ਕਿ ਰਾਸ਼ਟਰੀ ਟੀਚੇ 60 ਪ੍ਰਤੀਸ਼ਤ ਤੋਂ ਉੱਪਰ ਹੈ ਅਤੇ ਇਸ ਨੂੰ ਹੋਰ ਵਧਾਉਣ ‘ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 171 ਲੱਖ ਲੋਕਾਂ ਨੂੰ ਸੁਰੱਖਿਆ ਬੀਮਾ ਯੋਜਨਾਵਾਂ ਨਾਲ ਜੋੜਿਆ ਜਾ ਚੁੱਕਿਆ ਹੈ।
ਸ਼੍ਰੀ ਅਰਵਿੰਦ ਕੁਮਾਰ (ਆਈਏਐੱਸ) ਨਿਦੇਸ਼ਕ ਆਡਿਟ ਅਤੇ ਫਾਈਨੈਂਸ, ਪੰਜਾਬ ਸਰਕਾਰ, ਦੁਆਰਾ ਸਾਰੇ ਬੈਂਕਾਂ ਨੂੰ ਸੱਦਾ ਦਿੱਤਾ ਗਿਆ ਕਿ ਸਾਰੀਆਂ ਸਰਕਾਰੀ ਯੋਜਨਾਵਾਂ ਵਿੱਚ ਸਾਰੇ ਬੈਂਕ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਉਣ ਅਤੇ ਵਿੱਤੀ ਜਾਗਰੂਕਤਾ ਲਈ ਪਿੰਡਾਂ ਵਿੱਚ ਕੈਂਪ ਲਗਾਏ। ਸ਼੍ਰੀ ਪੰਕਜ ਸੇਤੀਆ ਜਨਰਲ ਮੈਨੇਜਰ ਰਿਜ਼ਰਵ ਬੈਂਕ ਆਫ਼ ਇੰਡੀਆ, ਚੰਡੀਗੜ੍ਹ ਦੁਆਰਾ ਵਿੱਤੀ ਸਮਾਵੇਸ਼ ਅਭਿਆਨ ਵਿੱਚ ਮੁੜ ਕੇਵਾਈਸੀ ‘ਤੇ ਜ਼ੋਰ ਦਿੱਤਾ ਗਿਆ ਜਿਸ ਨਾਲ ਕਿ ਕਿਸੇ ਵੀ ਖਾਤੇ ਵਿੱਚ ਲੈਣ-ਦੇਣ ਕਰਨ ਵਿੱਚ ਸਮੱਸਿਆ ਨਾ ਆਏ। ਸ਼੍ਰੀ ਸੇਤੀਆ ਜਨਰਲ ਮੈਨੇਜਰ ਰਿਜ਼ਰਵ ਬੈਂਕ ਆਫ ਇੰਡੀਆ ਚੰਡੀਗੜ੍ਹ ਦੁਆਰਾ ਡਿਜੀਟਲ ਪ੍ਰੋਤਸਾਹਨ ਦੇਣ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸ਼੍ਰੀ ਵਿਨੋਦ ਕੁਮਾਰ ਆਰਿਆ ਮੁੱਖ ਜਨਰਲ ਮੈਨੇਜਰ ਨਾਬਾਰਡ, ਦੁਆਰਾ ਖੇਤੀਬਾੜੀ ਖੇਤਰ ਵਿੱਚ ਹੋਰ ਜ਼ਿਆਦਾ ਲੋਨ ਦੇਣ ‘ਤੇ ਜ਼ੋਰ ਦਿੱਤਾ ਗਿਆ।
ਬੈਠਕ ਵਿੱਚ ਸ਼੍ਰੀ ਰਾਮਕਿਸ਼ੋਰ ਮੀਣਾ ਡਿਪਟੀ ਜਨਰਲ ਮੈਨੇਜਰ ਰਾਜ ਪੱਧਰੀ ਬੈਂਕਰਸ ਕਮੇਟੀ, ਪੰਜਾਬ ਦੁਆਰਾ ਵਿਸਤ੍ਰਿਤ ਏਜੰਡਾ ਪੇਸ਼ ਕੀਤਾ ਗਿਆ। ਬੈਠਕ ਵਿੱਚ ਸਾਰੇ ਬੈਂਕਾਂ ਦੇ ਉੱਚ ਅਧਿਕਾਰੀ ਅਤੇ ਸਾਰੇ ਮੋਹਰੀ ਜ਼ਿਲ੍ਹਾ ਪ੍ਰਬੰਧਕਾਂ ਅਤੇ ਸਾਰੇ ਸਰਕਾਰੀ ਵਿਭਾਗਾਂ ਦੁਆਰਾ ਵੀ ਹਿੱਸਾ ਲਿਆ ਗਿਆ।
Leave a Reply